ਉੱਤਰਦਾ ਐਤਵਾਰ ਦਾ ਪ੍ਰਭਾਤ ।
ਹਾਂ, ਐਤਵਾਰ ਸਵੇਰੇ ਮੈਂ ਜਾਗਿਆ
ਕਿ ਸਿਰ ਵਿੱਚ ਚੁਭਣ ਕੰਡੇ
ਬੁਰੀ ਨਹੀਂ ਸੀ ਸ਼ਰਾਬ ਨਾਸ਼ਤੇ ਵਾਲੀ
ਤਾਂਹੀ ਤਾਂ ਉਹਦੀ ਘੁੱਟ ਰਾਤੀਂ , ਮਿੱਠੇ 'ਚ ਦੁਬਾਰਾ ਝੱਲੀ ਸੀ।
ਅਤੇ ਫਿਰ, ਅਲਮਾਰੀ 'ਚੋ ਕੱਪੜਿਆਂ ਤੋਂ ਹੋਏ ਉਲਝਦੇ
ਲੱਭੀ ਆਪਣੀ ਸਾਫ-ਸੁਥਰੀ ਮੈਲੀ ਕਮੀਜ਼।
ਮੂੰਹ-ਮਾਂਹ ਧੋ ਕੇ ਅਤੇ ਵਾਲ ਸਵਾਰ ਕੇ
ਥਿੜਕਦਾ ਹੋਇਆ ਪੌੜੀਆਂ 'ਚੋਂ ਨਿਕਲਿਆ ਦਿਨ ਦੇ ਟਾਕਰੇ ਤੇ
ਗੁੱਜਰੀ ਰਾਤ, ਆਪਣੇ ਜਿਹਨ ਨੂੰ ਸੀ ਮੈਂ ਧੂੰਏਂ ਨਾਲ ਉਡਾਇਆ
ਸਿਗਰਟ ਅਤੇ ਚਿਤ ਵਿੱਚ ਉੱਭਰਦੇ ਗੀਤਾਂ ਨਾਲ
ਪਰ ਜਿਉਂ ਹੀ ਪਹਿਲੀ ਨੂੰ ਝੁਲਸਾਇਆ,
ਅੱਖਾਂ ਅਟਕੀਆਂ ਇੱਕ ਨਿੱਕੇ ਜਵਾਕ ਵਿੱਚ, ਮਗਨ ਸੀ ਜੋ, ਡੱਬੇ ਨੂੰ ਲੱਤਾਂ ਮਾਰਨ ਦੇ ਮਿਜ਼ਾਜ ਵਿੱਚ
ਸੜਕ ਪਾਰ ਕਰ ਜਿਵੇਂ ਮੈਂ ਅੱਗੇ ਵਧਿਆ
ਜਕੜਿਆ ਹੋਇਆ ਕਿਸੇ ਦੇ ਤਲਦੇ ਹੋਏ ਮੁਰਗੇ ਦੀ ਸੁਗੰਧ ਵਿੱਚ
ਹੇ ਰੱਬਾ! ਉਹ ਲੈ ਗਈ ਮੈਨੂੰ ਉਸ ਦੇ ਕੋਲ
ਜਿਸਨੂੰ ਮੈਂ ਖੋਹਿਆ ਸੀ ਕਿਤੇ, ਕਿਸੇ ਰਸਤੇ ਵਿੱਚ
ਐਤਵਾਰ ਦੇ ਦਿਨ, ਸਵੇਰ ਦੀ ਸੈਰ
ਕਾਸ਼, ਰੱਬਾ! ਮੈਂ ਹੁੰਦਾ ਮਦਹੋਸ਼
ਕਿਉਂਕਿ ਕੁਝ ਅਜਬ ਜਾ ਹੈ ਐਤਵਾਰ ਵਿੱਚ
ਜੋ ਕਰਵਾਉਂਦਾ ਏ, ਤਨਹਾਈ ਦਾ ਅਹਿਸਾਸ, ਬਿਨਾ ਸੰਤੋਸ਼।
ਅਤੇ ਮੌਤ ਦੇ ਅਹਿਸਾਸ ਤੋਂ ਘੱਟ ਨਹੀਂ,
ਸ਼ਹਿਰ ਦੀ ਸੋਈ ਗਲੀਆਂ ਵਿੱਚ ਪਸਰਿਆ
ਤਨਹਾਈ ਦਾ ਇਹ ਅਹਿਸਾਸ ,
ਅਤੇ ਉੱਤਰਦਾ ਐਤਵਾਰ ਦਾ ਪ੍ਰਭਾਤ ।
ਪਾਰਕ ਵਿੱਚ ਵੇਖਿਆ ਮੈਂ ਇੱਕ ਪਿਤਾ ਨੂੰ ,
ਆਪਣੀ ਖਿਲਖਿਲਾਉਂਦੀ ਧੀ ਨੂੰ ਝੁਲਾਉਂਦੇ ।
ਅਤੇ ਰੁਕਿਆ ਮੈਂ ਐਤਵਾਰੀ ਸਕੂਲ ਦੇ ਕੋਲੇ
ਤੇ ਸੁਣਿਆ ਮੈਂ ਉਹਨਾਂ, ਗੀਤਾਂ ਨੂੰ ਗੁਣਗੁਣਾਉਂਦੇ
ਫਿਰ ਮੈਂ ਚੱਲਿਆ ਆਪਣੇ ਰਸਤੇ
ਦੂਰ ਵੱਜਦੀ ਹੋਈ ਘੰਟੀ ਦੀ ਅਵਾਜ ਵਿੱਚ ,
ਘਾਟੀ 'ਚੋਂ ਹੋਈ ਗੂੰਜਦੀ
ਮਿਟਦੀ ਗਈ ਕਲ ਦੇ ਸੁਪਨਿਆਂ ਵਾਂਗੂੰ